Recents in Beach

Header Ads

Adverse effects of small magical toy!!!

In just a short time a small magical toy in our hands changes our life completely. With the help of this little toy we have been able to talk to our loved ones from afar. We are talking about small magic toy mobile phones. At first very few people used it due to high call rates, but gradually the time came when call rates also went down and the internet became more accessible to the general public. After that, life went beyond talking on the phone. The social networking site further influenced our surroundings.
It is true that even with the increase in facilities, inconvenience is created

 Effects on the body

Mobile phone radiation has a detrimental effect on the body. Talking on the same ear all the time affects the ability to hear. It's nice to listen to music with loud headphones, it's fun to play loud bass, but listening to music at such a loud volume can damage the ears. We bend our necks to operate the mobile, which can cause cervical pain. Fingers of hand may become numb and there may be pain in the thumbs of both hands. The use of mobile phones should be restricted to avoid these.

Neurological effects

The light emitted from the screen of a mobile phone has a bad effect on the human eye. Using a mobile phone close to your eyes can have a detrimental effect on your eyesight and may even reduce your eyesight. It is wise not to use a mobile phone before going to bed at night. The blue light emitted from the screen of the mobile reduces the production of your sleep hormone. Excessive use of mobile can also stop its production. This hormone controls your sleep, and waking circles. The occurrence of this, can be detrimental to your sleep and can cause headaches. This can be due to sleep deprivation. If children use mobile phones at night, their physical growth may be adversely affected.

To avoid all this, limit the use of mobile and stay away from mobile at night while sleeping

 Psychological effects

Using a mobile phone is a kind of addiction that at first seems good but later it becomes difficult to get rid of. Man often compares himself to others who are happy to see people's fun and happy posts on social media. If he sees disturbing posts then he gets sad. By looking like this he starts comparing his life with those posts. There are also posts that are made to attract people or to get people's attention in which people are entertained by strange movements. But these movements become a part of human behavior. A glimpse of these movements can be seen in his natural behavior. Such an effect needs to be avoided and attention must be paid to what is necessary.

Other effects

Everywhere you look today, everyone is busy with their mobile phones. Talking to someone on the phone while walking. Doing so can reduce a person's alertness. He may also have an accident because he is focused on the phone, so don't use a mobile phone while driving. Don't ride a bike or motorcycle with headphones on. Mobile phones should not be used while walking and crossing the road.

Work matters

  • Get in the habit of reading books so that your essential time is not wasted in mobile gaming
  • One should pay attention to morning walks and other physical exercises
  • Mobile should be used as and when required
  • Mobile phones should not be used while driving
  • Mobile should be set aside and spent time with your family to strengthen the relationship

 ਥੋੜੇ ਹੀ ਸਮੇ ਚ ਇਕ ਛੋਟੇ ਜਿਹੇ ਜਾਦੂਈ ਖਿਡੌਣੇ ਨੇ ਸਾਡੇ ਹੱਥਾਂ ਚ ਚ ਆਉਂਦਿਆਂ ਹੀ ਸਾਡੀ ਜਿੰਦਗੀ ਵਿੱਚ ਪੂਰੀ ਤਰ੍ਹਾਂ ਤਬਦੀਲੀ ਲੈ ਆਉਂਦੀ ਹੈ। ਇਸ ਛੋਟੇ ਖਿਡੌਣੇ ਦੀ ਮਦਦ ਨਾਲ ਅਸੀਂ ਦੂਰ ਦੁਰਾਡੇ  ਬੈਠੇ ਆਪਣੇ ਕਰੀਬੀਆਂ ਨਾਲ ਗੱਲ ਬਾਤ ਕਰਨ ਚ ਸਫਲ ਹੋਏ ਹਾਂ। ਅਸੀਂ ਗੱਲ ਕਰ ਰਹੇ ਹਾਂ ਛੋਟੇ ਜਾਦੂਈ ਖਿਡੌਣੇ ਮੋਬਾਈਲ ਫੋਨ ਦੀ। ਪਹਿਲਾ ਪਹਿਲ ਕਾਲ ਦਾ ਰੇਟ ਜਿਆਦਾ ਹੋਣ ਕਰਕੇ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰਦੇ ਸਨ, ਪਰ ਹੋਲੀ ਹੋਲੀ ਅਜਿਹਾ ਸਮਾਂ ਆਇਆ ਕਿ ਕਾਲ ਦੇ ਰੇਟ ਵੀ ਘੱਟ ਹੋ ਗਏ ਅਤੇ ਇੰਟਰਨੇਟ ਨੇ ਆਮ ਲੋਕਾਂ ਤਕ ਆਪਣੀ ਪਹੁੰਚ ਬਣਾ ਲਈ। ਉਸ ਤੋਂ ਬਾਅਦ ਜਿੰਦਗੀ ਫੋਨ ਤੇ ਗੱਲਬਾਤ ਕਰਨ ਤੋਂ ਅੱਗੇ ਲੰਘ ਗਈ। ਸੋਸ਼ਲ ਵੈਬਸਾਈਟ ਨੇ ਸਾਡੇ ਆਲੇ ਦੁਆਲੇ ਨੂੰ ਹੋਰ ਵੀ ਪ੍ਰਭਾਵਿਤ ਕੀਤਾ। 
ਸੱਚ ਹੀ ਕਿਹਾ ਗਿਆ ਹੈ ਕਿ ਸਹੂਲਤਾਂ ਵੱਧ ਜਾਣ ਨਾਲ ਵੀ ਅਸੁਵਿਧਾ ਪੈਦਾ ਹੋਣ ਲੱਗ ਪੈਂਦੀ ਹੈ 
ਸਰੀਰ ਤੇ ਪੈਣ ਵਾਲੇ ਪ੍ਰਭਾਵ 
ਮੋਬਾਈਲ ਤੋ ਨਿਕਲਣ ਵਾਲੀਆਂ ਕਿਰਨਾਂ ਸਰੀਰ ਉਤੇ ਹਾਨੀਕਾਰਕ ਪ੍ਰਭਾਵ ਪਾਉਂਦੀਆਂ ਹਨ। ਹਰ ਸਮੇ ਇਕੋ ਕੰਨ ਤੇ ਫੋਨ ਲਗਾ ਕੇ ਗੱਲ ਕਰਨ ਨਾਲ ਸੁਨਣ ਦੀ ਸ਼ਕਤੀ ਤੇ ਅਸਰ ਪੈਂਦਾ ਹੈ। ਉੱਚੀ ਅਵਾਜ ਚ ਹੈਡਫੋਨ ਲਗਾ ਕੇ ਗਾਣੇ ਸੁਨਣਾ ਚੰਗਾ ਤਾ ਲੱਗਦਾ ਹੈ, ਉੱਚੀ ਬਾਸ ਵੱਜਦੀ ਹੈ ਤਾ ਮਜਾ ਆਉਂਦਾ ਹੈ ਪਰ ਏਨੀ ਉੱਚੀ ਅਵਾਜ਼ ਚ ਸੰਗੀਤ ਸੁਨਣ ਨਾਲ ਕੰਨ ਖ਼ਰਾਬ ਹੋ ਸਕਦੇ ਹਨ। ਮੋਬਾਈਲ ਨੂੰ ਚਲਾਉਣ ਲਈ ਅਸੀਂ ਆਪਣੀ ਗਰਦਨ ਨੂੰ ਝੁਕਾ ਦਿੰਦੇ ਹਾਂ ਜਿਸ ਨਾਲ ਸਰਵਾਇਕਲ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਹੱਥਾਂ ਦੀਆ ਉਂਗਲਾਂ ਸੁੰਨ ਹੋਣ ਅਤੇ ਦੋਵੇ ਹੱਥਾਂ ਦੇ ਅੰਗੂਠਿਆਂ ਚ ਦਰਦ ਰਹਿਣ ਲੱਗ ਸਕਦਾ ਹੈ। ਇਹਨਾਂ ਤੋਂ ਬਚਨ ਲਈ ਮੋਬਾਈਲ ਫੋਨ ਦੀ ਵਰਤੋਂ ਨੂੰ ਸੀਮਤ ਕਰ ਦੇਣਾ ਚਾਹੀਦਾ ਹੈ ।

ਨਿਊਰੋਲੋਗੀਕੈਲ ਪ੍ਰਭਾਵ 
ਮੋਬਾਈਲ ਦੀ ਸਕਰੀਨ ਚ ਨਿਕਲਣ ਵਾਲੀ ਰੋਸ਼ਨੀ ਮਨੁੱਖ ਦੀਆ ਅੱਖਾਂ ਉਤੇ ਮਾੜਾ ਪ੍ਰਭਾਵ ਪਾਉਂਦੀ ਹੈ। ਮੋਬਾਈਲ ਨੂੰ ਅੱਖਾਂ ਦੇ ਨੇੜੇ ਲਿਆ ਕੇ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇ ਮਾੜਾ ਅਸਰ ਪੈ ਸਕਦਾ ਹੈ, ਅੱਖਾਂ ਦੀ ਰੋਸ਼ਨੀ ਘੱਟ ਵੀ ਹੋ ਸਕਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾ ਮੋਬਾਈਲ ਦੀ ਵਰਤੋਂ ਨਾ ਕਰਨ ਚ ਹੀ ਸਮਝਦਾਰੀ ਹੈ। ਮੋਬਾਈਲ ਦੀ ਸਕਰੀਨ ਚੋ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੇ ਨੀਂਦ ਵਾਲੇ ਹਾਰਮੋਨ ਦੀ ਪੈਦਾਵਾਰ ਨੂੰ ਘੱਟ ਕਰਦੀ ਹੈ। ਮੋਬਾਈਲ ਦੀ ਜਿਆਦਾ ਵਰਤੋਂ ਕਰਨ ਨਾਲ ਇਸ ਦੀ ਪੈਦਾਵਾਰ ਰੁਕ ਵੀ ਸਕਦੀ ਹੈ। ਇਹ ਹਾਰਮੋਨ ਤੁਹਾਡੀ ਨੀਂਦ, ਜਾਗਣ ਅਤੇ ਉੱਠਣ ਦੇ ਸਰਕਲ ਨੂੰ ਕੰਟਰੋਲ ਕਰਦਾ ਹੈ। ਇਸ ਹਾਰਮੋਨ ਦਾ ਘਟਨਾ ਤੁਹਾਡੀ ਨੀਂਦ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ ।ਅਜਿਹਾ ਨੀਂਦ ਪੂਰੀ ਨਾ ਹੋਣ ਕਰਕੇ ਹੋ ਸਕਦਾ ਹੈ। ਅਗਰ ਬੱਚੇ ਰਾਤ ਨੂੰ ਮੋਬਾਈਲ ਦੀ ਵਰਤੋਂ ਕਰਦੇ ਹਨ ਤਾ ਓਹਨਾ ਦੇ ਸਰੀਰਕ ਵਾਧੇ ਤੇ ਮਾੜਾ ਅਸਰ ਪੈ ਸਕਦਾ ਹੈ। 
ਇਨ੍ਹਾਂ ਸਭ ਤੋਂ ਬਚਨ ਲਈ ਮੋਬਾਈਲ ਦੀ ਵਰਤੋਂ ਸੀਮਤ ਕੀਤੀ ਜਾਵੇ ਅਤੇ ਰਾਤ ਨੂੰ ਸੌਣ ਵੇਲੇ ਮੋਬਾਈਲ ਤੋਂ ਦੂਰ ਰਿਹਾ ਜਾਵੇ
ਮਨੋਵਿਗਿਆਨਿਕ ਪ੍ਰਭਾਵ 
ਮੋਬਾਈਲ ਫੋਨ ਚਲਾਉਣਾ ਇਕ ਪ੍ਰਕਾਰ ਦਾ ਨਸ਼ਾ ਹੈ ਜੋ ਪਹਿਲਾ ਪਹਿਲਾ ਤਾ ਚੰਗਾ ਲੱਗਦਾ ਹੈ ਪਰ ਬਾਅਦ ਚ ਇਸ ਤੋਂ ਸ਼ੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ। ਮਨੁੱਖ ਅਕਸਰ ਹੀ ਆਪਣੇ ਆਪ ਨੂੰ ਦੂਜਿਆਂ ਨਾਲ ਤੁਲਨਾ ਕਰਦਾ ਰਹਿੰਦਾ ਹੈ ਜੋ ਉਹ ਸੋਸ਼ਲ ਮੀਡਿਆ ਉਤੇ ਲੋਕ ਦੀਆ ਮੌਜ-ਮਸਤੀ ਅਤੇ ਖੁਸ਼ੀ ਭਰਪੂਰ ਪੋਸਟਾਂ ਦੇਖਦਾ ਹੈ ਤਾ ਖੁਸ਼ ਹੋ ਜਾਂਦਾ ਹੈ। ਜੇਕਰ ਪਰੇਸ਼ਾਨ ਕਰਨ ਵਾਲਿਆਂ ਪੋਸਟਾਂ ਦੇਖਦਾ ਹੈ ਤਾ ਦੁਖੀ ਹੋ ਜਾਂਦਾ ਹੈ ।ਅਜਿਹਾ ਦੇਖਣ ਨਾਲ ਉਹ ਆਪਣੇ ਜੀਵਨ ਦੀ ਤੁਲਨਾ ਓਨਾਂ ਪੋਸਟਾਂ ਨਾਲ ਕਰਨ ਲੱਗ ਜਾਂਦਾ ਹੈ। ਕਈ ਅਜਿਹੀਆਂ ਵੀ ਪੋਸਟਾਂ ਹੁੰਦੀਆਂ ਹਨ ਜੋ ਲੋਕਾਂ ਨੂੰ ਆਕਰਸ਼ਿਤ ਕਰਨ ਜਾਂ ਲੋਕਾਂ ਦਾ ਧਿਆਨ ਖਿੱਚਣ ਲਈ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਚ ਅਜੀਬ ਹਰਕਤਾਂ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਪਰ ਇਹ ਹਰਕਤਾਂ ਮਨੁੱਖ ਦੇ ਵਿਹਾਰ ਦਾ ਹਿਸਾ ਬਣ ਜਾਂਦੀਆਂ ਹਨ। ਉਸ ਦੇ ਕੁਦਰਤੀ ਵਿਹਾਰ ਚ ਇਹਨਾਂ ਹਰਕਤਾਂ ਦੀ ਝਲਕ ਨਜਰ ਆਉਣ ਲੱਗ ਜਾਂਦੀ ਹੈ ।ਇਸ ਤਰਾਂ ਦੇ ਪ੍ਰਭਾਵ ਤੋਂ ਬਚਨ ਦੀ ਲੋੜ ਹੈ ਅਤੇ ਜੋ ਜਰੂਰੀ ਹੈ ਉਸ ਵਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।

ਹੋਰ ਪ੍ਰਭਾਵ 
ਅੱਜ ਕਲ ਜਿਧਰ ਨੂੰ ਵੀ ਦੇਖੋ ਹਰ ਕੋਈ ਫੋਨ ਉਤੇ ਰੁਝਿਆ ਰਹਿੰਦਾ ਹੈ। ਚਲਦੇ ਫਿਰਦੇ ਕਿਸੇ ਨਾਲ ਫੋਨ ਤੇ ਗੱਲ ਬਾਤ ਕਰਦਾ ਰਹਿੰਦਾ ਹੈ ।ਅਜਿਹਾ ਕਰਨ ਨਾਲ ਬੰਦੇ ਦੀ ਚੌਕਸੀ ਚ ਕਮੀ ਆ ਸਕਦੀ  ਹੈ। ਉਸਦਾ ਧਿਆਨ ਫੋਨ ਉਤੇ ਹੋਣ ਕਰਕੇ ਕੋਈ ਦੁਰਘਟਨਾ ਵੀ ਹੋ ਸਕਦੀ ਹੈ ‌ਇਸ ਕਰਕੇ ਵਾਹਨ ਚਲਾਉਣ ਸਮੇ ਮੋਬਾਈਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ ।ਹੈਡ ਫੋਨ ਲਗਾ ਕੇ ਬਾਈਕ ਜਾ ਮੋਟਰ ਸਾਈਕਲ ਨਾ ਚਲਾਇਆ ਜਾਵੇ। ਪੈਦਲ ਚਲਣ ਅਤੇ ਸੜਕ ਪਾਰ ਕਰਨ ਸਮੇ ਮੋਬਾਈਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ ।

ਕੰਮ ਦੀਆ ਗੱਲਾਂ 
ਕਿਤਾਬ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਆਪਣਾ ਜਰੂਰੀ ਸਮਾਂ ਮੋਬਾਈਲ ਗੇਮਿੰਗ ਚ ਬਰਬਾਦ ਨਾ ਕੀਤਾ ਜਾਵੇ 
ਸਵੇਰ ਦੀ ਸੈਰ ਕਰਨ ਅਤੇ ਹੋਰ ਸਰੀਰਕ ਵਰਜਿਸ਼ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ 
ਮੋਬਾਈਲ ਦੀ ਵਰਤੋਂ ਲੋੜ ਪੈਣ ਤੇ ਕਰਨੀ ਚਾਹੀਦੀ ਹੈ 
ਡਰਾਈਵ ਕਰਨ ਸਮੇ ਮੋਬਾਈਲ ਫੋਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ 
ਮੋਬਾਈਲ ਨੂੰ ਪਾਸੇ ਤੇ ਰੱਖ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਤਾ ਜੋ ਰਿਸ਼ਤਿਆਂ ਚ ਮਜਬੂਤੀ ਆਵੇ  

Post a Comment

0 Comments