Nowadays,
there is an outbreak of Corona disease which is the only cure- sitting at home,
but staying home all day makes people think deeply. They also have the fear of
having to go through many anxieties, such as home expenses or work distress,
that affect people's mental health. There nature may also be irritable or
angry. To avoid such a situation, adopt some activities that are beneficial to
our mental health as well as give us the confidence to learn something new in
life. So here are some tips to get you started with a positive energy
1. Read
a good book
The
first tip is to read a good book. Book reading may not be for everyone, and
very fow who are found of it, but reading those books that deal with the life
of famous people around the world can completely change your life such as auto-biography.
Reading them will give positive energy.Nothing can be more inspiring than the
hard way of crossing life’s difficulties. Apart from autobiographies, whatever
finds comfort in reading, having lessons of different aspects of life, should
read and adopt them in their life.
2. Learn
new skills
Make the
best use of your spare time by learning a new skill. There are many online
courses available today on the internet that you can join for free or by paying
a small fee, such as learning a new language, learning new softwares such as
photo editing, logo designing, advanced excel, Technical softwares, accounts
related softwares, joining your study related course, enhancing your computer typing
knowledge such as Punjabi, Hindi language computer typing, increasing the English
type 'speed, learning to play a musical instrument, increase your communication
skills and so on. All of these qualities will set you apart from others and
increase your confidence.
3.
Properly handle anxiety
There
will also be times when you feel lonely, depressed, or anxious while staying
home all day. Anger is also a common occurrence. You can call your friend or
relative to avoid such situations. Sharing your mind will ease your anxiety and
feel better. In addition, you can listen to your favorite music, write your
daily diary, keep yourself busy with household cleaning, and share your life
with parents. All of these activities are hidden only one reason - you do not feel lonely.
4.
Taking care of health
Keeping
yourself healthy is also important at the moment so you can join the yoga class
online. Watching TV may be the first choice for anyone to relax, but watching
TV all day and not paying attention to your health will be a kind of health negligence.
Your focus should be on keeping yourself fit and doing light workouts. There
are many gym exercises that you can do at home and stay healthy.
5. Fix
your routine
The most
important tip is to fix your routine. Working people do their own work from
home. They may even have made his own to do list or schedule. In the absence of
this ,it may be that your own life is unscheduled. To avoid these it is
necessary to have a routine or a time table. Schedule time for other
activities, including work, exercise, and rest in your timetable. Fix your
bedtime and get up in the morning and follow the same routine.
6.
Strive to achieve the goal
If you
have set a goal in your life and you are unable to work on it because of lack
of time, then you can achieve that goal by making good use of the time found in
lock down or moving closer to your destination. Can reach If you do so, you
will feel confident and honored.
7. Avoid
the habits of improper eating and drinking alcohol
If you do
no physical activity all day and watching TV on the couch, enjoying snacks and
drinking cold drinks can have a bad health impact. If you are an alcoholic, it
can have a worse effect. It is important that you keep your food and drink
proper. Avoid the things mentioned above. Improper eating can have a
detrimental effect on your physical health as well as on your mental health.
Ultimately, the only way I want to say one thing is to avoid Corona - to stay home, to adopt a social distraction, to wash my hands every few hours with a sanitizer, and to follow the government guidelines.
STAY HOME STAY SAFE
TRANSLATION IN PUNJABI
ਕੋਵਿਡ -19 ਦੇ ਕਾਰਨ ਲਾਕਡਾਉਨ ਸਮੇਂ ਦੀ ਸਹੀ ਵਰਤੋਂ ਕਰਨ ਲਈ 7 ਵਧੀਆ ਸੁਝਾਅ
ਅੱਜ ਕੱਲ ਦੇ ਸਮੇ ਚ
ਇਕ ਅਜੇਹੀ ਬਿਮਾਰੀ ਫ਼ੈਲੀ ਹੋਈ ਹੈ ਜਿਸਦਾ ਸਿਰਫ
ਇਕੋ ਇੱਕ ਇਲਾਜ ਹੈ
ਓ ਹੈ ਘਰ ਬੈਠਣਾ
ਪਰ ਸਾਰਾ ਦਿਨ ਘਰ ਰਹਿ ਕੇ
ਲੋਕ ਡੂੰਘੀਆ ਸੋਚਾਂ ਚ ਪੈ ਜਾਂਦੇ
ਹਨ। ਓਹਨਾਂ ਦਾ ਘਰ ਦੇ
ਖਰਚੇ ਜਾਂ ਕੰਮ ਧੰਦੇ ਵਰਗੀਆਂ ਕਈ ਚਿੰਤਾਵਾਂ ਚ
ਘਿਰ ਜਾਣ ਦਾ ਵੀ ਡਰ
ਰਹਿੰਦਾ ਹੈ ਜਿਸ ਕਰਕੇ
ਲੋਕਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ । ਓਨਾ
ਦਾ ਸੁਭਾਅ ਚਿੜਚਿੜਾ ਜਾ ਗੁੱਸੇ ਖੋਰ
ਵੀ ਹੋ ਸਕਦਾ ਹੈ । ਅਜੇਹੀ ਸਥਿਤੀ ਤੋਂ ਬਚਨ ਲਈ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਅਪਣਾਈਏ ਜੋ ਸਾਡੀ ਮਾਨਸਿਕ
ਸਿਹਤ ਵੀ ਲਾਭਦਾਇਕ ਹੋਵੇ ਤੇ ਸਾਨੂੰ ਜਿੰਦਗੀ
ਚ ਕੁਝ ਨਵਾਂ ਸਿੱਖ ਕੇ ਅੱਗੇ ਵਧਣ
ਦਾ ਆਤਮ ਵਿਸ਼ਵਾਸ ਵੀ ਦੇਵੇ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਟਿਪਸ ਜੋ ਤੁਹਾਨੂੰ ਸਾਕਰਤਮਕ ਐਨਰਜੀ ਨਾਲ ਭਰ ਦੇਣ ਗਏ
1. ਚੰਗੀਆਂ ਕਿਤਾਬ ਪੜੋ
ਪਹਿਲੀ
ਟਿਪ ਹੈ ਚੰਗੀਆਂ ਕਿਤਾਬ
ਪੜੋ। ਕਿਤਾਬ ਪੜਨ ਦਾ ਸ਼ੋਂਕ ਹਰ
ਇਕ ਨੂੰ ਨਹੀਂ ਹੋ ਸਕਦਾ ਤੇ ਬਹੁਤ ਘੱਟਟ ਹੁੰਦੇ ਹਨ ਜਿਨ੍ਹਾਂ ਨੂੰ
ਏ ਸ਼ੋਂਕ
ਹੋਵੇ ਪਰ ਅਜਿਹੀਆਂ ਕਿਤਾਬਾਂ
ਜੋ ਸੰਸਾਰ ਦੇ ਪ੍ਰਸਿੱਧ ਲੋਕਾਂ
ਦੇ ਜੀਵਨ ਨਾਲ ਸੰਬੰਧ ਰੱਖਦੀਆਂ ਹੋਣ, ਨੂੰ ਪੜਨਾ ਤੁਹਾਡੀ ਜਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਸਕਦੀਆ
ਹਨ ਜਿਵੇ ਲੇਖਕ ਦੁਆਰਾ ਲਿਖੀ ਸਵੈ ਜੀਵਨੀ। ਇਨ੍ਹਾਂ ਨੂੰ ਪੜ੍ਹ ਕੇ ਸਾਕਾਰਾਤਮਕ ਉਰਜਾ
ਮਿਲੇਗੀ । ਜਿੰਦਗੀ
ਦੀ ਮੁਸ਼ਕਿਲ ਚੋ ਪਾਰ ਲੱਗਣ
ਦੀ ਵਧੀਆ ਪ੍ਰੇਰਨਾ ਇੰਨਾ ਤੋਂ ਇਲਾਵਾ ਹੋਰ ਕੀਤੋ ਨਹੀਂ ਮਿਲ ਸਕਦੀ। ਸਵੈ ਜੀਵਨੀਆਂ
ਤੋਂ ਇਲਾਵਾ ਜੋ ਵੀ
ਚੰਗਾ ਲੱਗੇ ਜਿਸ ਨੂੰ ਪੜ੍ਹ ਕੇ ਸਕੂਨ ਮਿਲੇ ,ਜਿੰਦਗੀ ਦੇ ਵੱਖ ਵੱਖ
ਪਹਿਲੂਆਂ ਬਾਰੇ ਗਿਆਨ ਹੋਵੇ, ਨੂੰ ਪੜ੍ਹ ਕੇ ਆਪਣੀ ਜਿੰਦਗੀ
ਚ' ਅਪਣਾਉਣਾ ਚਾਹੀਦਾ ਹੈ।
2. ਨਵਾਂ ਹੁਨਰ ਸਿੱਖੋ
ਆਪਣੇ ਵਿਹਲੇ ਸਮੇ ਦੀ ਚੰਗੀ ਵਰਤੋਂ
ਤੁਸੀ ਕੋਈ ਨਵਾਂ ਹੁਨਰ ਸਿੱਖ ਕੇ ਕਰ ਸਕਦੇ
ਹੋ। ਅੱਜ ਕਲ ਦੇ ਇੰਟਰਨੇਟ
ਦੇ ਦੌਰ ਚ ਬਹੁਤ ਸਾਰੇ ਆਨ ਲਾਈਨ ਕੋਰਸ ਉਪਲਬਧ ਹਨ ਜਿਹਨੂੰ ਫ੍ਰੀ
ਚ' ਜਾਂ ਕੁਝ ਫੀਸ ਭਰ ਕਰ ਕੇ ਜੋਇਨ ਕਰ ਸਕਦੇ ਹੋ, ਜਿਵੇ ਕੋਈ
ਨਵੀ ਭਾਸ਼ਾ ਨੂੰ ਸਿੱਖਣਾ, ਨਵੇਂ ਸੋਫਟਵੇਅਰ ਸਿੱਖਣੇ ਜਿਵੇ ਕਿ ਫੋਟੋ ਐਡੀਟਿੰਗ , ਲੋਗੋ ਡੀਜਾਇੰਨ ਕਰਨੇ, ਅਡਵਾਂਸ ਐਕਸਲ, ਟੈਚਨੀਕਲ ਸੋਫਟਵੇਅਰ, ਅਕਾਊਂਟ ਨਾਲ ਸੰਬੰਧ ਰੱਖਣ ਵਾਲੇ ਸਾਫਟਵੇਅਰ, ਆਪਣੀ ਸਟੱਡੀ ਨਾਲ ਸੰਬੰਧਤ ਕੋਰਸ ਨੂੰ ਜੋਇਨ ਕਰਨਾ, ਆਪਣੀ ਕੰਪਿਊਟਰ ਦੀ ਜਾਣਕਾਰੀ ਚ
ਵਾਧਾ ਕਰਨਾ ਜਿਵੇ ਪੰਜਾਬੀ, ਹਿੰਦੀ ਭਾਸ਼ਾ ਚ ਕੰਪਿਊਟਰ ਟਾਈਪਿੰਗ
ਸਿੱਖਣੀ , ਇੰਗਲਿਸ਼ ਟਾਈਪ ਚ' ਸਪੀਡ ਨੂੰ
ਵਾਧਾ ਕਰਨਾ, ਕਿਸੇ ਸੰਗੀਤਕ ਇੰਸਟਰੂਮੈਂਟ ਨੂੰ ਚਲਾਉਣ ਦਾ ਗੁਣ ਸਿੱਖਣਾ
ਆਦਿ। ਇਹ ਸਬ ਗੁਣ
ਤੁਹਾਨੂੰ ਦੂਜਿਆਂ ਤੋਂ ਵੱਖ ਕਰਨਗੇ ਤੇ ਆਤਮ ਵਿਸ਼ਵਾਸ
ਚ ਵਾਧਾ ਕਰਨਗੇ।
3.ਬੇਚੈਨੀ
ਵਾਲੇ ਸਮੇ ਦੀ ਸਹੀ ਤਰੀਕੇ
ਨਾਲ ਵਰਤੋਂ
ਸਾਰਾ
ਦਿਨ ਘਰ ਰਹਿੰਦਿਆਂ ਅਜਿਹਾ
ਸਮਾਂ ਵੀ ਆਵੇਗਾ ਜਦੋ
ਤੁਹਾਨੂੰ ਇਕੱਲਾਪਨ, ਉਦਾਸੀ ਜਾਂ ਬੇਚੈਨੀ ਮਹਸੂਸ
ਹੋਵੇਗੀ। ਗੁੱਸਾ ਆਉਣਾ ਵੀ ਇਕ ਆਮ
ਜਿਹੀ ਗੱਲ ਹੈ। ਅਜਿਹੀਆਂ ਅਵਸਥਾਵਾਂ
ਤੋਂ ਬਚਣ ਲਈ ਤੁਸੀਂ ਆਪਣੇ ਦੋਸਤ ਜਾ ਰਿਸ਼ਤੇਦਾਰ ਨੂੰ
ਫੋਨ ਕਰ ਸਕਦੇ ਹੋ । ਮਨ ਦੀਆ ਗੱਲਾਂ ਸਾਂਝੀਆਂ ਕਰਨ ਨਾਲ ਤੁਹਾਡੀ ਬੇਚੈਨੀ ਦੂਰ ਹੋਵੇਗੀ ਤੇ ਚੰਗਾ
ਮਹਿਸੂਸ ਹੋਵੇਗਾ। ਇਸ ਤੋਂ
ਇਲਾਵਾ ਤੁਸੀ ਆਪਣਾ ਮਨਪਸੰਦ ਸੰਗੀਤ ਸੁਣ ਸਕਦੇ ਹੋ, ਆਪਣੀ ਡੈਅਲੀ
ਡਾਇਰੀ ਲਿਖ ਸਕਦੇ ਹੋ ,ਘਰ ਦੀ
ਸਾਫ ਸਫਾਈ ਚ ਆਪਣੇ ਆਪ
ਨੂੰ ਵਿਅਸਤ ਰੱਖ ਸਕਦੇ ਹੋ, ਮਾਤਾ-ਪਿਤਾ
ਨਾਲ ਓਹਨਾਂ ਦੀ ਜਿੰਦਗੀ ਦੀਆ
ਗੱਲਾਂ ਸਾਂਝੀਆਂ ਕਰ ਸਕਦੇ ਹੋ। ਇਹਨਾਂ ਸਭ ਗਤਿਵਿਧੀਆਂ ਚ'
ਇਕੋ ਇਕ ਕਾਰਨ ਲੁਕਿਆ
ਹੋਇਆ ਹੈ ਓ ਹੈ ਤੁਸੀ
ਇਕੱਲਾਪਨ ਨਾ ਮਹਿਸੂਸ ਕਰੋ।
4.ਸਿਹਤ
ਦਾ ਖਿਆਲ ਰੱਖਣਾ
ਆਪਣੇ
ਆਪ ਨੂੰ ਤੰਦਰੁਸਤ ਰੱਖਣਾ ਵੀ ਇਸ ਸਮੇ
ਚ ਬਹੁਤ ਜਰੂਰੀ ਹੈ ਇਸ ਲਈ ਤੁਸੀਂ ਆਨ ਲਾਈਨ ਯੋਗਾ ਕਲਾਸ ਜੋਈਂਨ ਕਰ ਸਕਦੇ ਹੋ।
ਰੀਲੈਕਸ ਹੋਣ ਲਈ ਟੀਵੀ ਦੇਖਣਾ ਸਭ ਦੀ ਪਹਿਲੀ ਪਸੰਦ ਹੋ ਸਕਦਾ ਹੈ
ਪਰ ਸਾਰਾ ਦਿਨ ਟੀਵੀ ਦੇਖਦੇ ਰਹਿਣਾ ਤੇ ਆਪਣੀ ਸਿਹਤ
ਵੱਲ ਧਿਆਨ ਨਾ ਦੇਣਾ, ਇਕ
ਤਰ੍ਹਾਂ ਦੀ ਲਾਪਰਵਾਹੀ ਹੋਵੇਗੀ । ਤੁਹਾਡਾ ਧਿਆਨ ਆਪਣੇ ਆਪ ਨੂੰ ਫਿੱਟ
ਰੱਖਣਾ ਤੇ ਹਲਕੀ ਕਸਰਤ
ਕਰਨ ਵੱਲ ਵੀ ਹੋਣਾ ਚਾਹੀਦਾ
ਹੈ।ਜਿਮ ਦੀਆ ਕਈ ਕਸਰਤ ਅਜਿਹੀਆਂ
ਵੀ ਹੁੰਦੀਆਂ ਹਨ ਜਿਨ੍ਹਾਂ ਨੂੰ
ਤੁਸੀਂ ਘਰ ਚ ਵੀ
ਕਰ ਸਕਦੇ ਹੋ ਤੇ ਸਿਹਤਮੰਦ ਰਹਿ ਸਕਦੇ ਹੋ।
5. ਆਪਣੀ ਰੁਟੀਨ
ਫਿਕਸ ਕਰੋ
ਸਭ ਤੋਂ
ਜਰੂਰੀ ਟਿਪ ਹੈ ਇਹ ਹੈ ਕਿ ਆਪਣੀ ਰੁਟੀਨ ਨੂੰ ਫਿਕਸ ਕਰਨਾ। ਕੰਮਕਾਜੀ ਲੋਕ ਘਰ ਤੋਂ ਹੀ ਆਪਣਾ ਕੰਮ ਕਰਦੇ ਹਨ ਹੋ
ਸਕਦਾ ਹੈ ਕਿ ਕਈਆਂ ਨੇ ਆਪਣਾ ਕਾਰਜ-ਕ੍ਮ ਜਾਂ ਸਮਾਂ-ਸੂਚੀ ਨੂੰ ਬਣਾਇਆ ਵੀ ਹੋਵੇ। ਅਜਿਹਾ ਨਾ ਹੋਣ ਦੀ ਸਥਿਤੀ ਚ ਹੋ ਸਕਦਾ ਹੈ ਕਿ ਤੁਹਾਡੇ ਆਪਣੇ ਜੀਵਨ ਚ' ਵਿਵਸਥਾ ਨਾ ਰਹੇ। ਇਹਨਾਂ ਤੋਂ ਬਚਣ ਲਈ ਜਰੂਰੀ ਹੈ ਕਿ ਇੱਕ ਰੁਟੀਨ ਜਾਂ ਟਾਈਮ ਟੇਬਲ ਦਾ ਹੋਣਾ । ਆਪਣੇ ਟਾਈਮ ਟੇਬਲ ਚ ਕੰਮ, ਕਸਰਤ ਤੇ ਆਰਾਮ ਸਮੇਤ ਹੋਰ ਸਰਗਰਮੀਆਂ ਲਈ ਲੋੜੀਂਦਾ ਸਮਾਂ ਤਹਿ
ਕਰੋ । ਆਪਣਾ ਰਾਤ ਨੂੰ ਸੌਣ ਦਾ ਅਤੇ ਸਵੇਰੇ ਉੱਠਣ ਦਾ ਸਮਾਂ ਫਿਕਸ ਕਰੋ ਤੇ ਉਸੇ ਰੁਟੀਨ ਦੀ ਪਾਲਣਾ ਕਰੋ।
6. ਟੀਚੇ ਨੂੰ
ਪ੍ਰਾਪਤ ਕਰਨ ਦਾ ਯਤਨ ਕਰਨਾ
ਹੋ ਸਕਦਾ ਹੈ
ਕ ਤੁਸੀ ਆਪਣੀ ਜਿੰਦਗੀ ਚ ਕੋਈ ਟੀਚਾ ਮਿਥਿਆ ਹੋਵੇ ਤੇ ਸਮਾਂ ਨਾ ਮਿਲਣ ਕਰਕੇ ਤੁਸੀ ਉਸ ਤੇ ਕੰਮ ਨਾ
ਕਰ ਪਾਏ ਹੋ ਤਾਂ ਲਾਕ ਡਾਊਨ ਚ ਮਿਲੇ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਉਸ ਟੀਚੇ ਨੂੰ ਹਾਸਿਲ ਕਰ ਸਕਦੇ
ਹੋ ਜਾਂ ਤਾਂ ਆਪਣੀ ਮੰਜਿਲ ਵੱਲ ਵਧਦੇ ਹੋਏ ਨੇੜੇ ਪਹੁੰਚ ਸਕਦੇ ਹੋ। ਜੇਕਰ ਤੁਸੀ ਅਜਿਹਾ ਕਰ ਲੈਂਦੇ ਹੋ ਤਾਂ ਤੁਸੀ ਖੁਦ ਨੂੰ ਆਤਮ ਵਿਸ਼ਵਾਸ ਨਾਲ ਭਰਪੂਰ ਤੇ ਸਨਮਾਨਿਤ ਮਹਿਸੂਸ ਕਰੋਗੇ।
7.ਗ਼ਲਤ
ਖਾਨ ਪੀਣ ਦੀ ਆਦਤ ਤੋਂ ਪਰਹੇਜ਼
ਜੇਕਰ ਤੁਸੀ ਸਾਰਾ ਦਿਨ ਕੋਈ ਵੀ ਸਰੀਰਕ ਕੰਮਕਾਰ ਨਹੀਂ ਕਰਦੇ ਹੋ ਅਤੇ ਸੋਫੇ ਤੇ ਬੈਠ ਕੇ ਟੀਵੀ ਦੇਖਣਾ ,ਸਨੈਕਸ ਦਾ ਆਨੰਦ ਲੈਣਾ ਤੇ ਕੋਲ੍ਡ ਡਰਿੰਕ ਪੀਣਾ ਤੁਹਾਡੀ ਸਿਹਤ ਦੇ ਬੁਰਾ ਪ੍ਰਭਾਵ ਪਾ ਸਕਦਾ ਹੈ। ਜੇਕਰ ਤੁਸੀ ਅਲਕੋਹੋਲ ਦੇ ਸ਼ੋਕੀਨ ਹੋ ਤਾਂ ਹੋਰ ਵੀ ਮਾੜਾ ਅਸਰ ਪੈ ਸਕਦਾ ਹੈ। ਇਸਲਈ ਜਰੂਰੀ ਹੈ ਕਿ ਤੁਸੀ ਆਪਣਾ ਖਾਣ ਪੀਣ ਸਹੀ ਰੱਖੋ। ਉੱਪਰ ਦੱਸੀਆ ਚੀਜ਼ਾਂ ਤੋਂ ਪਰਹੇਜ ਰੱਖੋ । ਗ਼ਲਤ ਖਾਣ ਪੀਣ ਨਾਲ ਤੁਹਾਡੀ ਸਰੀਰਕ ਸਿਹਤ ਤਾਂ ਖ਼ਰਾਬ ਹੋਵੇਗੀ ਨਾਲ ਦੀ ਨਾਲ ਮਾਨਸਿਕ ਸਿਹਤ ਤੇ ਵੀ ਬੁਰਾ ਅਸਰ ਪਵੇਗਾ।
ਅਖ਼ੀਰ ਚ ਸਿਰਫ ਇਕੋ ਗੱਲ ਕਹਿਣਾ ਚਾਹਵਾਂ ਗਏ ਕੋਰੋਨਾ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ -ਆਪਣੇ ਘਰ ਰਹਿਣਾ ,ਸੋਸ਼ਲ ਡਿਸਟੈਂਸੀਙ ਨੂੰ ਅਪਨੋਣਾ ,ਆਪਣੇ ਹੱਥਾਂ ਨੂੰ ਹਰ ਘੰਟੇ ਘੰਟੇ ਬਾਅਦ ਧੋ ਕੇ ਸੈਨੀਟਾਜਰ ਨਾਲ ਸਾਫ ਕਰਨਾ ਤੇ ਸਰਕਾਰ ਵਲੋਂ ਦਿਤੀਆਂ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਨਾ।
STAY HOME STAY SAFE
2 Comments
good info
ReplyDeletethanks
Delete